ਗ਼ਜ਼ਲ

ਵਿਚ ਬਜ਼ਾਰੀਂ ਇਸ ਤਰ੍ਹਾਂ ਕੁੱਝ ਫਿਰਦੀਆਂ ਨੇ ਸੁੰਦਰੀਆਂ।
ਉਂਗਲਾਂ ਭਾਲਣ ਲਈ ਤੁਰੀਆਂ ਹੋਣ ਜਿੱਦਾਂ ਮੁੰਦਰੀਆਂ।

ਕੇਹਾ ਲਿਬਾਸ ਪਾ ਲਿਆ ਏ ਅੱਜ ਦੀ ਤਹਿਜ਼ੀਬ ਨੇ,
ਰੂਹਾਂ ਨਕਾਬਪੋਸ਼ ਤੇ ਬੇਪਰਦ ਹੋਈਆਂ ਇੰਦਰੀਆਂ।

ਬਾਕੀ ਨਕਸ਼ ਤਾਂ ਸਾਰੇ ਹੀ, ’ਲੀਕ ਲਏ ਮੁਸੱਵਰ ਨੇ,
ਅੱਖੀਆਂ ਹੀ ਨਾ ਬਣ ਸਕੀਆਂ, ਉਸ ਕੋਲੋਂ ਸੁਪਨਿੰਦਰੀਆਂ।

ਸੂਰਤ ਉਸ ਦੀ ਭੋਲ਼ੀ-ਭਾਲ਼ੀ, ਪੂਰੀ ਮੋਮੋਠਗਣੀ ਹੈ,
ਸੀਰਤ ਅੱਗੇ ਗੋਡੇ ਟੇਕਣ ‘ਬਾਦਲੀਆਂ ਅਮਰਿੰਦਰੀਆਂ’।

ਖ਼ਬਰਾਂ ਦੇ ਨਾਲ ਖ਼ਬਰਾਂ ਹੋ ਗਏ, ਸਾਰੀ ਉਮਰਾ ਕਲਮ ਘਸਾਈ,
ਫੇਰ ਵੀ ਸਾਥੋਂ ਸਿੱਖ ਨਾ ਹੋਈਆਂ, ‘ਹਮਦਰਦੀ ਬਰਜਿੰਦਰੀਆਂ’।

ਬੰਦੇ ’ਤੇ ਇਤਰਾਜ਼ ਰਿਹਾ ਹੈ, ਤੇਰੇ ਸ਼ਹਿਰ ਸੁਨੱਖੇ ਨੂੰ,
ਸ਼ਾਇਰੀ ਦੇ ਬਹਾਨੇ ਕਰਦਾ ਰਹਿੰਦਾ ਹੈ ‘ਬਖ਼ਸ਼ਿੰਦਰੀਆਂ’।

1 comment:

  1. ਸਾਹਿਤਕ ਸਲਾਮ ਬਖ਼ਸ਼ਿੰਦਰ ਜੀ ,
    ਤੁਸੀਂ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਲਿਖਿਆ ਸੀ ਕਿ ਮਨ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਆਪਣੀ ਨੌਕਰੀ ਦੌਰਾਨ ਤੁਸੀਂ ਲਿਖ ਨਹੀਂ ਸਕੇ , ਜਾਂ ਉਸ ਸਮੇਂ ਦੇ ਹਾਲਾਤ ਤੁਹਾਨੂੰ ਇਜਾਜ਼ਤ ਨਹੀਂ ਦਿੰਦੇ ਸੀ, ਤੇ ਉਹ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਹੀ ਦਿਲ ਚੋਂ ਬਾਹਰ ਕੱਢੋਗੇ | ਤੁਹਾਡੀ ਇਹ ਗ਼ਜ਼ਲ ਇਸ ਗੱਲ ਨੂੰ ਸਾਰਥਕ ਕਰਦੀ ਹੈ .... ਅੱਛਾ ਲੱਗਾ ...

    ReplyDelete

ਖ਼ਾਕਸਾਰ

My photo
ਇਹ ਬੰਦਾ "ਪੀਪਲਜ਼ ਪਾਰਟੀ ਆਫ ਪੰਜਾਬ" ਦੇ 'ਮੀਡੀਆ ਸਲਾਹਕਾਰ' ਦਾ ਅਹੁਦਾ ਛੱਡ ਗਿਆ ਹੈ। ਇਸ ਨੇ 'ਮੌਨ ਅਵੱਸਥਾ ਦੇ ਸੰਵਾਦ' ਨਾਂ ਦਾ ਇਕ ਕਾਵਿ ਸੰਗ੍ਰਹਿ, 'ਸਭ ਤੋਂ ਗੰਦੀ ਗਾਲ਼' ਨਾਂ ਦਾ ਨਾਟਕ ਸੰਗ੍ਰਹਿ, ਲਿਖੇ ਹੋਏ ਹਨ। ਫ਼ਿਲਮਾਂ ਬਣਾਉਣ ਦੇ ਹੁਨਰ ਬਾਰੇ ਇਸ ਸ਼ਖ਼ਸ ਦੀ ਲਿਖੀ ਹੋਈ ਕਿਤਾਬ 'ਫ਼ਿਲਮਸਾਜ਼ੀ' ਪੰਜਾਬੀ ਵਿਚ ਸਿਨੇਮਾ ਬਾਰੇ ਇਕਲੌਤੀ ਕਿਤਾਬ ਹੈ। ਬੱਤੀ-ਤੇਤੀ ਸਾਲ ਪੰਜਾਬੀ ਦੇ ਕਈ ਅਖ਼ਬਾਰਾਂ ਵਿਚ ਖ਼ਬਰਾਂ ਤੇ ਫੀਚਰਾਂ ਉੱਤੇ ਕਲਮ ਵਾਹੁਣ ਦੇ ਨਾਲ-ਨਾਲ ਕਈ ਸਾਲ ਫ਼ਿਲਮਾਂ ਦੀ ਕਲਮੀ ਚੀਰ-ਫਾੜ ਕਰਦਾ ਰਿਹਾ ਇਹ ਬੰਦਾ ‘ਮਾਹੌਲ ਠੀਕ ਹੈ’, ‘ਜ਼ੋਰਾਵਰ’ ਜਿਹੀਆਂ ਫੀਚਰ ਫ਼ਿਲਮਾਂ ਅਤੇ ‘ਕੰਮੋ’ ਨਾਂ ਦੀ ਟੈਲੀ ਫ਼ਿਲਮ ਦੀਆਂ ਸਕਰਿਪਟਸ ਲਿਖ ਚੁੱਕਾ ਹੈ। ਆਕਾਸ਼ਵਾਣੀ ਦੇ ਸਾਲਾਨਾ ਨਾਟਕ ਲਿਖਣ ਮੁਕਾਬਲੇ ਵਿਚ ਇਸ ਦੇ ਰੇਡੀਓ ਨਾਟਕ ‘ਇਸ਼ਤਿਹਾਰ’ ਨੂੰ ਸੂਚਨਾ ਤੇ ਪ੍ਰਸਾਰਣ ਵਿਭਾਗ ਵਲੋਂ ਨੈਸ਼ਨਲ ਐਵਾਰਡ ਦਿੱਤਾ ਜਾ ਚੁੱਕਾ ਹੈ। 2010 ਵਿਚ ਇਸ ਨੇ ਸ਼ਹੀਦ ਬਾਬਾ ਬੂਝਾ ਸਿੰਘ ਦੇ ਜੀਵਨ ਦੇ ਆਧਾਰ ’ਤੇ ਇਕ ਫੀਚਰ ਫਿਲਮ ‘ਬਾਬਾ ਇਨਕਲਾਬ ਸਿੰਘ’ ਬਣਾਉਣ ਲਈ ਮਹੂਰਤ ਕੀਤਾ ਸੀ। ਸਕਰਿਪਟ ਲਿਖਣ ਦੇ ਨਾ਼ਲ-ਨਾਲ਼ ਫ਼ਿਲਮ ਦੇ ਡਾਇਰੈਕਸ਼ਨ ਦੀ ਜ਼ਿੰਮੇਵਾਰੀ ਵੀ ਇਸੇ ਨੂੰ ਸੌਂਪੀ ਗਈ ਸੀ। ਹੁਣ ਤਾਂ ਉਹ 'ਤੇਰੀ ਫ਼ਿਲਮ' ਨਾਂ ਦੀ ਇਕ ਹਿੰਦੁਸਤਾਨੀ ਸ਼ਾਰਟ ਫ਼ਿਲਮ ਬਣਾ ਕੇ ਤੇ ਟੋਰਾਂਟੋ ਦੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਰਿਲੀਜ਼ ਕਰ ਕੇ, ਵੱਡੇ-ਵੱਡੇ ਫ਼ਿਲਮਸਾਜ਼ਾਂ ਦੀ ਹਾਜ਼ਰੀ ਵਿਚ ਆਪਣੀ ਲਿਖਣ ਤੇ ਨਿਰਦੇਸ਼ਨ ਕਲਾ ਦੇ ਜਲਵੇ ਦਿਖਾ ਚੁੱਕਾ ਹੈ। ਹਾਲ ਹੀ ਵਿਚ ਉਹ ਇਕ ਕਾਮੇਡੀ ਫ਼ਿਲਮ ‘ਇਸ਼ਕ ਦੀ ਨਵੀਓਂ ਨਵੀਂ ਬਹਾਰ’ ਦੀ ਕਹਾਣੀ ਤੇ ਪਟਕਥਾ ਲਿਖ ਹਟਿਆ ਹੈ। ਇਸ ਦਾ ਜੇਬੀ ਫੋਨ ਨੰਬਰ : 001-778-378-9669 ਹੈ ਅਤੇ ਈ-ਮੇਲ ਸਿਰਨਾਵਾਂ bababax@gmail.com ਹੈ।

ਕੁਦਰਤੀਆਂ

ਕੁਦਰਤੀਆਂ
ਕੁਦਰਤ ਏਦਾਂ ਕਰ ਸਕਦੀ ਜੇ ਕੁਦਰਤੀਆਂ, ਆਪਾਂ ਵੀ ਕਰ ਸਕਦੇ ਹਾਂ ‘ਬਖ਼ਸ਼ਿੰਦਰੀਆਂ’

ਕੋਈ ਉਸਤਾਦ ਦੱਸੇਗਾ ਕਿ ਇਨ੍ਹਾਂ ਲਹਿਰਾਂ ਦਾ ਛੰਦ ਕਿਹੜਾ ਹੈ, ਬਹਿਰ ਕਿਹੜੀ ਹੈ

ਇਕ ਨਜ਼ਰ ਇੱਧਰ ਵੀ ਹਜ਼ੂਰ !