ਮੈਂ ਜਦੋਂ-ਜਦੋਂ ਵੀ
ਤੇਰੇ ਵਜੂਦ ਵਿਚ ਪ੍ਰਵੇਸ਼ ਕੀਤਾ
ਤੂੰ ਮੇਰੇ ਮਨ ਦੀ ਜਾਮਾ ਤਲਾਸ਼ੀ ਕਰਦਾ।
ਤੈਨੂੰ ਸ਼ੱਕ ਸੀ
ਮੈਂ ਕਿਤੇ ਬੇਵਫ਼ਾਈ ਛੁਪਾਈ ਨਾ ਹੋਵੇ
ਮੇਰੀ ਵਫ਼ਾ ਕਿਤੇ ਕੁਮਲਾਈ ਨਾ ਹੋਵੇ
ਤੈਨੂੰ ਸ਼ੱਕ ਸੀ
ਮੇਰੀ ਮੁਹੱਬਤ ਕਿਤੇ ਗੰਧਲਾਈ ਨਾ ਹੋਵੇ
ਮੇਰੇ ਜਿਸਮ ਦਾ ਕਿਤੇ ਕੋਈ
ਅੰਗ ਤਾਂ ਨਹੀਂ ਭੁਰਿਆ
ਤੈਨੂੰ ਸ਼ੱਕ ਸੀ
ਮੇਰੀ ਰੂਹ ਦਾ ਕਿਤੋਂ ਕੋਈ
ਰੰਗ ਤਾਂ ਨਹੀਂ ਖੁਰਿਆ।
ਮੈਂ ਜਦੋਂ-ਜਦੋਂ ਵੀ
ਤੇਰੇ ਵਜੂਦ ਵਿਚ ਪ੍ਰਵੇਸ਼ ਕੀਤਾ
ਤੂੰ ਮੇਰੇ ਮਨ ਦੀ ਜਾਮਾ ਤਲਾਸ਼ੀ ਕਰਦਾ।
ਵਰ੍ਹਿਆਂ ਬੱਧੀ ਆਪਾਂ
ਇਕ-ਦੂਜੇ ਦੀਆਂ ਰੂਹਾਂ ਹੰਢਾਈਆਂ
ਕਦੇ ਆਪਣੇ ਅੰਗ ਨਹੀਂ ਭੁਰੇ
ਕਦੇ ਵੀ ਰੂਹਾਂ ਦੇ ਰੰਗ ਨਹੀਂ ਖੁਰੇ
ਵਫ਼ਾ ਸਦਾਬਹਾਰ ਰਹੀ ਹੈ
ਮੁਹੱਬਤ ਬਰਕਰਾਰ ਰਹੀ ਹੈ
ਪਰ ਫਿਰ ਵੀ
ਹੁਣ ਮੈਨੂੰ ਵੀ ਕਦੇ-ਕਦੇ ਸ਼ੱਕ ਪੈਂਦਾ ਹੈ
ਕਿ ਕਿਸੇ ਦਿਨ
ਮੇਰੇ ਮਨ ਦੀ ਜਾਮਾ ਤਲਾਸ਼ੀ ਕਰਦਿਆਂ-ਕਰਦਿਆਂ
ਤੂੰ ਆਪੇ ਹੀ
ਮੇਰੇ ਮਨ ’ਚ ਬੇਵਫ਼ਾਈ ਰੱਖ ਦਿੱਤੀ ਹੈ
ਸੱਚੀਂ! ਹੁਣ ਤਾਂ ਮੈਨੂੰ ਵੀ
ਕਦੇ-ਕਦੇ ਸ਼ੱਕ ਪੈਂਦਾ ਹੈ
ਕਦੇ-ਕਦੇ ਸ਼ੱਕ ਰਹਿੰਦਾ ਹੈ...।
*
ਤੇਰੇ ਵਜੂਦ ਵਿਚ ਪ੍ਰਵੇਸ਼ ਕੀਤਾ
ਤੂੰ ਮੇਰੇ ਮਨ ਦੀ ਜਾਮਾ ਤਲਾਸ਼ੀ ਕਰਦਾ।
ਤੈਨੂੰ ਸ਼ੱਕ ਸੀ
ਮੈਂ ਕਿਤੇ ਬੇਵਫ਼ਾਈ ਛੁਪਾਈ ਨਾ ਹੋਵੇ
ਮੇਰੀ ਵਫ਼ਾ ਕਿਤੇ ਕੁਮਲਾਈ ਨਾ ਹੋਵੇ
ਤੈਨੂੰ ਸ਼ੱਕ ਸੀ
ਮੇਰੀ ਮੁਹੱਬਤ ਕਿਤੇ ਗੰਧਲਾਈ ਨਾ ਹੋਵੇ
ਮੇਰੇ ਜਿਸਮ ਦਾ ਕਿਤੇ ਕੋਈ
ਅੰਗ ਤਾਂ ਨਹੀਂ ਭੁਰਿਆ
ਤੈਨੂੰ ਸ਼ੱਕ ਸੀ
ਮੇਰੀ ਰੂਹ ਦਾ ਕਿਤੋਂ ਕੋਈ
ਰੰਗ ਤਾਂ ਨਹੀਂ ਖੁਰਿਆ।
ਮੈਂ ਜਦੋਂ-ਜਦੋਂ ਵੀ
ਤੇਰੇ ਵਜੂਦ ਵਿਚ ਪ੍ਰਵੇਸ਼ ਕੀਤਾ
ਤੂੰ ਮੇਰੇ ਮਨ ਦੀ ਜਾਮਾ ਤਲਾਸ਼ੀ ਕਰਦਾ।
ਵਰ੍ਹਿਆਂ ਬੱਧੀ ਆਪਾਂ
ਇਕ-ਦੂਜੇ ਦੀਆਂ ਰੂਹਾਂ ਹੰਢਾਈਆਂ
ਕਦੇ ਆਪਣੇ ਅੰਗ ਨਹੀਂ ਭੁਰੇ
ਕਦੇ ਵੀ ਰੂਹਾਂ ਦੇ ਰੰਗ ਨਹੀਂ ਖੁਰੇ
ਵਫ਼ਾ ਸਦਾਬਹਾਰ ਰਹੀ ਹੈ
ਮੁਹੱਬਤ ਬਰਕਰਾਰ ਰਹੀ ਹੈ
ਪਰ ਫਿਰ ਵੀ
ਹੁਣ ਮੈਨੂੰ ਵੀ ਕਦੇ-ਕਦੇ ਸ਼ੱਕ ਪੈਂਦਾ ਹੈ
ਕਿ ਕਿਸੇ ਦਿਨ
ਮੇਰੇ ਮਨ ਦੀ ਜਾਮਾ ਤਲਾਸ਼ੀ ਕਰਦਿਆਂ-ਕਰਦਿਆਂ
ਤੂੰ ਆਪੇ ਹੀ
ਮੇਰੇ ਮਨ ’ਚ ਬੇਵਫ਼ਾਈ ਰੱਖ ਦਿੱਤੀ ਹੈ
ਸੱਚੀਂ! ਹੁਣ ਤਾਂ ਮੈਨੂੰ ਵੀ
ਕਦੇ-ਕਦੇ ਸ਼ੱਕ ਪੈਂਦਾ ਹੈ
ਕਦੇ-ਕਦੇ ਸ਼ੱਕ ਰਹਿੰਦਾ ਹੈ...।
*
No comments:
Post a Comment