ਕੁੜੀਆਂ

(ਪੰਜਾਬੀ ਦਾ ਪਹਿਲਾ ਰੈਪ ਗੀਤ)*
ਕੁੜੀਆਂ, ਕੁੜੀਆਂ, ਕੁੜੀਆਂ, ਕੁੜੀਆਂ
ਕੁੜੀਆਂ ਹੀ ਕੁੜੀਆਂ, ਕੁੜੀਆਂ ਹੀ ਕੁੜੀਆਂ।
ਇਹ ਵੀ ਕੁੜੀਆਂ-ਉਹ ਵੀ ਕੁੜੀਆਂ
ਇੱਧਰ ਵੀ ਕੁੜੀਆਂ-ਉੱਧਰ ਵੀ ਕੁੜੀਆਂ
ਅੰਦਰ ਕੁੜੀਆਂ-ਬਾਹਰ ਕੁੜੀਆਂ
ਘਰ ਕੁੜੀਆਂ-ਬਜ਼ਾਰ ਕੁੜੀਆਂ
ਕੁੜੀਆਂ, ਕੁੜੀਆਂ, ਕੁੜੀਆਂ, ਕੁੜੀਆਂ
ਕੁੜੀਆਂ ਹੀ ਕੁੜੀਆਂ, ਕੁੜੀਆਂ ਹੀ ਕੁੜੀਆਂ।

ਕੁੜੀਆਂ ਨੂੰ ਦੇਖ ਮੇਰਾ ਹੋਇਆ ਹੋਇਆ ਬੁਰਾ ਹਾਲ
ਮੱਥੇ ’ਤੇ ਪਸੀਨਾ ਆ ਕੇ ਭਿੱਝਿਆ ਰੁਮਾਲ
ਅੰਗ-ਅੰਗ ਢਿੱਲਾ ਹੋਇਆ ਵਿੰਗੀ ਹੋ ਗਈ ਚਾਲ
ਮੈਂ ਤਾਂ ਹੋ ਗਿਆ ਬੇਹੋਸ਼, ਮੈਂ ਤਾਂ ਹੋ ਗਿਆ ਨਿਢਾਲ
ਜਾਣਾ ਸੀ ਡਿਊਟੀ ਉੱਤੇ ਪਹੁੰਚ ਗਿਆ ਹਸਪਤਾਲ
ਜਦੋਂ ਮੇਰੀ ਅੱਖ ਖੁੱਲ੍ਹੀ, ਜਦੋਂ ਮੈਨੂੰ ਹੋਸ਼ ਆਈ
ਕੋਈ ਮੈਨੂੰ ਕਹਿ ਰਿਹਾ ਸੀ, ਸੁਰਤ ਸੰਭਾਲ-ਸੁਰਤ ਸੰਭਾਲ
ਅੱਖਾਂ ਖੋਲ੍ਹੀਆਂ ਹੀ ਸੀ ਕਿ ਅੱਖਾਂ ਜੁੜੀਆਂ
ਕੁੜੀਆਂ, ਕੁੜੀਆਂ, ਕੁੜੀਆਂ, ਕੁੜੀਆਂ
ਕੁੜੀਆਂ ਹੀ ਕੁੜੀਆਂ, ਕੁੜੀਆਂ ਹੀ ਕੁੜੀਆਂ।

ਮੈਂ ਪੁੱਛਿਆ ਫੇਰ ਡੌਕਟਰਾਂ ਨੂੰ
ਮੈਨੂੰ ਲੱਗੀ ਕਿਹੜੀ ਬਿਮਾਰੀ ਏ
ਦਫ਼ਤਰ ਵਿਚ ਮੈਡਮ ਬੌਸ ਮੇਰੀ
ਤੇ ਘਰ ਵਿਚ ਰਾਮ ਪਿਆਰੀ ਏ
ਇਹ ਲੀਲਾ ਕੇਹੀ ਰੱਬ ਦੀ ਏ
ਜੋ ਜੱਗ ਤੋਂ ਬੜੀ ਨਿਆਰੀ ਏ
ਮੈਨੂੰ ਖੋਲ੍ਹ ਕੇ ਦੱਸ ਦਿਓ ਡੌਕਟਰ ਜੀ
ਮੇਰੀ ਉੱਪਰ ਜਾਣ ਦੀ ਤਿਆਰੀ ਏ?
ਡੌਕਟਰ ਨੇ ਏਦਾਂ ਫ਼ਰਮਾਇਆ
ਮੈਨੂੰ ਖੋਲ੍ਹ ਕੇ ਪੂਰਾ ਸਮਝਾਇਆ
ਤੇਰਾ ਰੋਗ ਤਾਂ ਸਾਡੇ ਵੱਸ ਦਾ ਨਹੀਂ
ਤੇਰੇ ਸਿਰ ’ਤੇ ਪਈ ਪਟਾਰੀ ਏ
ਉਹ ਦੇ ਵਿਚ ਨਾਗ ਸਵਾਰੀ ਏ
ਉਹ ਛੱਡਦਾ ਨਹੀਂ ਤੇ ਡੱਸਦਾ ਨਹੀਂ
ਤੇਰਾ ਰੋਗ ਤਾਂ ਸਾਡੇ ਵੱਸ ਦਾ ਨਹੀਂ
ਟੀਕਿਆਂ ਨੇ ਕੰਮ ਕਰਨਾ ਨਹੀਂ
ਕੰਮ ਨਹੀਂ ਦੇਣਾ ਪੁੜੀਆਂ
ਕਿਉਂ ਕਿ...
ਕੁੜੀਆਂ, ਕੁੜੀਆਂ, ਕੁੜੀਆਂ, ਕੁੜੀਆਂ
ਕੁੜੀਆਂ ਹੀ ਕੁੜੀਆਂ, ਕੁੜੀਆਂ ਹੀ ਕੁੜੀਆਂ।
 
ਲੋ;ਕਾਂ
ਨੂੰ ਆਉਂਦੇ ਰਾਤਾਂ ਨੂੰ
ਮੈਨੂੰ ਦਿਨੇ ਵੀ ਸੁਪਨੇ ਆਉਂਦੇ ਨੇ
ਮੈਨੂੰ ਦਿਨੇ ਵੀ ਲੋਰੀਆਂ ਦੇਈ ਜਾਂਦੇ
ਲੋਕਾਂ ਨੂੰ ਇਹ ਜਗਾਉਂਦੇ ਨੇ
ਸੁਪਨਿਆਂ ਤੂੰ ਸੁਲਤਾਨ ਏਂ
ਓਏ ਤੇਰੀ ਕਿਆ ਬਾਤ
ਕਈ ਜਨਮਾਂ ਦੇ ਵਿੱਛੜੇ
ਆਣ ਮਿਲਾਵੇਂ ਰਾਤ
ਓਏ ਸੁਪਨਿਆਂ ਤੂੰ ਸੁਲਤਾਨ ਏਂ
ਬੱਸ ਤੇਰੀ ਕਿਆ ਬਾਤ...

ਰੇਲਵੇ ਸਟੇਸ਼ਨਾਂ ’ਤੇ ਲੱਗੀਆਂ ਕਤਾਰਾਂ
ਮੁੰਡਾ ਕੋਈ ਦਿਸਦਾ ਨਾ, ਕੁੜੀਆਂ ਹਜ਼ਾਰਾਂ
ਟਿਕਟ ਖਰੀਦ ਲਈ ਰੁਪੱਈਏ ਦੇ ਕੇ ਠਾਰਾਂ
ਫੜ ਲਈ ਟਰੇਨ ਉੱਤੋਂ ਵੱਜ ਗਏ ਸੀ ਬਾਰਾਂ
ਸੀਟ ਉੱਤੇ ਬੈਠ ਨਿਗਾਹ ਚਾਰੇ ਪਾਸੇ ਮਾਰੀ
ਹਰ ਸੀਟ ਉੱਤੇ ਸੀ ਬਿਰਾਜਮਾਨ ਨਾਰੀ
ਏਨਾ ਤਾਂ ਯਕੀਨ ਸੀ ਕਿ ਡੱਬਾ ਨਹੀਂ ਜਨਾਨਾ
ਟਰੇਨ ਸਰਕਾਰੀ ਹੈ ਤੋ ਕਾਹੇ ਘਬਰਾਨਾ
ਪਲਾਂ-ਪਲਾਂ ਵਿਚ ਉੱਥੇ ਸ਼ੋਰ ਪੈ ਗਿਆ
ਚੋਰਾਂ ਨੂੰ ਜਿੱਦਾਂ ਸੀ ਕੋਈ ਮੋਰ ਪੈ ਗਿਆ
ਮੋਰਾਂ ਨੂੰ ਜਿੱਦਾਂ ਸੀ ਕੋਈ ਹੋਰ ਪੈ ਗਿਆ
ਬੜਾ ਸ਼ੋਰ ਪੈ ਗਿਆ-ਬੜਾ ਸ਼ੋਰ ਪੈ ਗਿਆ
ਉਨ੍ਹਾਂ ਨਜ਼ਰਾਂ ਘੁਮਾਈਆਂ, ਫਿਰ ਨਜ਼ਰਾਂ ਮਿਲਾਈਆਂ
ਪਹਿਲਾਂ ਮੁੱਠਾਂ ਮੀਚ ਲਈਆਂ, ਫਿਰ ਵੰਗਾਂ ਛਣਕਾਈਆਂ
ਕੂਲ਼ੇ-ਕੂਲ਼ੇ ਹੱਥੀਂ ਉਨ੍ਹਾਂ ਮੈਨੂੰ ਚੁੱਕਿਆ
ਖਿੜਕੀ ਦੇ ਰਾਹੀਂ ਸੀ ਬਾਹਰ ਥੁੱਕਿਆ
ਬਾਹਰ ਥੁੱਕਿਆ-ਬਾਹਰ ਸੁੱਟਿਆ
ਓਏ ਮੈਂ ਤਾਂ ਦਫ਼ਤਰ ਜਾਣਾ ਸੀ
ਉਹ ਦਫ਼ਤਰ ਤੋਂ ਮੁੜੀਆਂ
ਕੁੜੀਆਂ, ਕੁੜੀਆਂ, ਕੁੜੀਆਂ, ਕੁੜੀਆਂ
ਕੁੜੀਆਂ ਹੀ ਕੁੜੀਆਂ, ਕੁੜੀਆਂ ਹੀ ਕੁੜੀਆਂ।

ਹੁਣ ਕਿੱਦਾਂ ਦਫ਼ਤਰ ਜਾਵਾਂਗਾ
ਮੈਡਮ ਨੂੰ ਕਿੰਝ ਸਮਝਾਵਾਂਗਾ?
ਜਿੱਦਾਂ ਵੀ ਹੋਵੇ ਚੱਲ ਸੱਜਣਾ
ਪਏਗਾ ਹੀ ਤੈਨੂੰ ਅੱਕ ਚੱਬਣਾ
ਅੱਗੋਂ ਮੈਡਮ ਗੱਜਦੀ ਏ
 ਸਿੱਧੀ ਵਿਚ
ਮੱਥੇ ਦੇ ਵੱਜਦੀ ਏ
“ਯੂ ਆਰ ਫਾਇਰਡ, ਯੂ ਆਰ ਸੈਕਡ
ਟੇਕ ਯੂਅਰ ਡਿਊਜ਼ ਆਲ ਆਰ ਪੈਕਡ
ਯੂ ਆਰ ਸੈਕਡ, ਯੂ ਆਰ ਸੈਕਡ”

ਹੁਣ ਕਿਹਦੇ ਦਰ ’ਤੇ ਜਾਵਾਂ ਮੈਂ
ਕਿਸ ਨੂੰ ਹਾਲ ਸੁਣਾਵਾਂ ਮੈਂ
ਮੇਰੇ ਵੱਜਣ ਕਾਲਜੇ ਛੁਰੀਆਂ
ਛੁਰੀਆਂ, ਛੁਰੀਆਂ, ਛੁਰੀਆਂ,
ਕੁੜੀਆਂ, ਕੁੜੀਆਂ, ਕੁੜੀਆਂ, ਕੁੜੀਆਂ
ਕੁੜੀਆਂ ਹੀ ਕੁੜੀਆਂ, ਕੁੜੀਆਂ ਹੀ ਕੁੜੀਆਂ।

ਸੌ ਹੱਥ ਰੱਸਾ ਜਿਹ ਦੇ ਸਿਰੇ ਉੱਤੇ ਗੰਢ
ਕਰੋ ਸੁੱਚੀਆਂ ਮੁਹੱਬਤਾਂ ਤੇ ਛੱਡੋ ਇਹ ਪਾਖੰਡ
ਦੇਖ ਲੋਕਾਂ ਦੇ ਫਰਿਜ, ਸਾਂਭੋ ਆਪਣੀ ਸੁਰਾਹੀ
ਮਜ਼ਾ ਇਹ ਦੇ ’ਚ ਇਲਾਹੀ, ਮਜ਼ਾ ਇਹ ਦੇ ’ਚ ਇਲਾਹੀ
ਦੇਖ ਪਰਾਈ ਚੋਪੜੀ, ਨਾ ਤਰਸਾਓ ਜੀ
ਰੁੱਖੀ-ਮਿੱਸੀ ਖਾ ਕੇ ਠੰਢਾ ਪਾਣੀ ਪੀ
ਠੰਢਾ-ਠੰਢਾ ਪਾਣੀ ਜੀ, ਠੰਢਾ-ਠੰਢਾ ਪਾਣੀ ਜੀ
ਤੁਹਾਨੂੰ ਪਹਿਲਾਂ ਕਿਉਂ ਨਾ ਇਹੋ ਜਿਹੀਆਂ ਗੱਲਾਂ ਫੁਰੀਆਂ
ਕੁੜੀਆਂ, ਕੁੜੀਆਂ, ਕੁੜੀਆਂ, ਕੁੜੀਆਂ
ਕੁੜੀਆਂ ਹੀ ਕੁੜੀਆਂ,
ਕੁੜੀਆਂ ਹੀ ਕੁੜੀਆਂ।
 *

*ਗੱਲ ਉਸ ਜ਼ਮਾਨੇ ਦੀ ਹੈ, ਜਦੋਂ ਬਾਬਾ ਸਹਿਗਲ ਦਾ ਗਾਇਆ ਹੋਇਆ ਰੈਪ ਗੀਤ ‘ਠੰਡਾ ਠੰਡਾ ਪਾਨੀ’ ਬਹੁਤ ਮਕਬੂਲ ਹੋ ਗਿਆ ਸੀ ਤੇ ਦੂਰਦਰਸ਼ਨ ਜਲੰਧਰ ਵਾਲਿਆਂ ਨੂੰ ਨਵੇਂ ਸਾਲ ਦੇ ਮੌਕੇ ’ਤੇ ਪੇਸ਼ ਕੀਤੇ ਜਾਣ ਵਾਲ਼ੇ ਵਿਸ਼ੇਸ਼ ਪ੍ਰੋਗਰਾਮ ਵਿਚ ਪੰਜਾਬੀ ਦਾ ਕੋਈ ‘ਰੈਪ ਸੌਂਗ’ ਸ਼ਾਮਲ ਕਰਨ ਦਾ ਫੁਰਨਾ ਫੁਰਿਆ। ਦੂਰਦਰਸ਼ਨ ਦੇ ਅਮਲੇ ਵਿਚ ਆਪਣੇ-ਆਪ ਨੂੰ ‘ਕਹਿੰਦੇ-ਕਹਾਉਂਦੇ ਸ਼ਾਇਰ’ ਸਮਝਦੇ ਕਈ ਸੱਜਣਾਂ ਨੇ ਵਗਦੀ ਗੰਗਾ ਵਿਚ ਹੱਥ ਧੋਣੇ ਚਾਹੇ, ਪਰ ‘ਰੈਪ ਸੌਂਗ’ ਲਿਖਣਾ ਤਾਂ ਕੀ ਉਹ ਕਿਸੇ ਲਿਖੇ-ਲਿਖਾਏ ‘ਸੌਂਗ’ ਨੂੰ ਵੀ ਰੈਪ ਨਾ ਕਰ ਸਕੇ ਤਾਂ ਇਹ ਗੀਤ ਲਿਖਣ ਦਾ ਸੱਦਾ ਦੂਰਦਰਸ਼ਨ ਦੇ ਗੇਟ ਤੋਂ ਬਾਹਰ ਵੀ ਸੁੱਟ ਦਿੱਤਾ ਗਿਆ। ਬਾਹਰੋਂ ਵੀ ਬੜੇ ਲੋਕਾਂ ਨੇ ‘ਪੰਜਾਬੀ ਵਿਚ ਪਹਿਲੀ ਵਾਰ ਰੈਪ ਸੌਂਗ’ ਲ਼ਿਖਣ ਦੇ ਹੀਲੇ ਕੀਤੇ ਹੋਣਗੇ, ਪਰ ਉਸ ਸਾਲ ਨਵੇਂ ਸਾਲ ਦੇ ਵਿਸ਼ੇਸ਼ ਪ੍ਰੋਗਰਾਮ ਦੇ ਇੰਚਾਰਜ ਰਵੀ ਦੀਪ ਨੂੰ ਜਿਹੜਾ ਗੀਤ ਪਸੰਦ ਆਇਆ ਸੀ, ਉਹੀ ਤੁਸੀਂ ਹੁਣੇ ਪੜ੍ਹ ਕੇ ਹਟੇ ਹੋ। ਇਹ ਗੀਤ ਉਸ ਸਾਲ ਦੇ ਉਸ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਸੀ ਕਿਉਂ ਕਿ ਉਨ੍ਹੀਂ ਦਿਨੀਂ ਪੰਜਾਬ ਵਿਚ ਬਾਬਾ ਸਹਿਗਲ ਵਾਲ਼ੇ ਅੰਦਾਜ਼ ਵਿਚ ਰੈਪ ਸ਼ੈਲੀ ਵਿਚ ਗਾਉਣ ਵਾਲ਼ਿਆ ਦਾ ’ਕਾਲ ਪਿਆ ਹੋਇਆ ਸੀ, ਜਿਸ ਕਾਰਨ ਇਹ ਗੀਤ ਲਿਖ ਕੇ ਵੀ ਸਾਡੇ ਕਿਸੇ ਕੰਮ ਨਾ ਆਇਆ।

2 comments:

  1. ♰ ਯਾਰੋ ਆਉਂਦੀਆਂ ਰਹਿਣੀਆਂ ਕੁੜੀਆਂ ਤੇ ਬਸਾ

    ReplyDelete

ਖ਼ਾਕਸਾਰ

My photo
ਇਹ ਬੰਦਾ "ਪੀਪਲਜ਼ ਪਾਰਟੀ ਆਫ ਪੰਜਾਬ" ਦੇ 'ਮੀਡੀਆ ਸਲਾਹਕਾਰ' ਦਾ ਅਹੁਦਾ ਛੱਡ ਗਿਆ ਹੈ। ਇਸ ਨੇ 'ਮੌਨ ਅਵੱਸਥਾ ਦੇ ਸੰਵਾਦ' ਨਾਂ ਦਾ ਇਕ ਕਾਵਿ ਸੰਗ੍ਰਹਿ, 'ਸਭ ਤੋਂ ਗੰਦੀ ਗਾਲ਼' ਨਾਂ ਦਾ ਨਾਟਕ ਸੰਗ੍ਰਹਿ, ਲਿਖੇ ਹੋਏ ਹਨ। ਫ਼ਿਲਮਾਂ ਬਣਾਉਣ ਦੇ ਹੁਨਰ ਬਾਰੇ ਇਸ ਸ਼ਖ਼ਸ ਦੀ ਲਿਖੀ ਹੋਈ ਕਿਤਾਬ 'ਫ਼ਿਲਮਸਾਜ਼ੀ' ਪੰਜਾਬੀ ਵਿਚ ਸਿਨੇਮਾ ਬਾਰੇ ਇਕਲੌਤੀ ਕਿਤਾਬ ਹੈ। ਬੱਤੀ-ਤੇਤੀ ਸਾਲ ਪੰਜਾਬੀ ਦੇ ਕਈ ਅਖ਼ਬਾਰਾਂ ਵਿਚ ਖ਼ਬਰਾਂ ਤੇ ਫੀਚਰਾਂ ਉੱਤੇ ਕਲਮ ਵਾਹੁਣ ਦੇ ਨਾਲ-ਨਾਲ ਕਈ ਸਾਲ ਫ਼ਿਲਮਾਂ ਦੀ ਕਲਮੀ ਚੀਰ-ਫਾੜ ਕਰਦਾ ਰਿਹਾ ਇਹ ਬੰਦਾ ‘ਮਾਹੌਲ ਠੀਕ ਹੈ’, ‘ਜ਼ੋਰਾਵਰ’ ਜਿਹੀਆਂ ਫੀਚਰ ਫ਼ਿਲਮਾਂ ਅਤੇ ‘ਕੰਮੋ’ ਨਾਂ ਦੀ ਟੈਲੀ ਫ਼ਿਲਮ ਦੀਆਂ ਸਕਰਿਪਟਸ ਲਿਖ ਚੁੱਕਾ ਹੈ। ਆਕਾਸ਼ਵਾਣੀ ਦੇ ਸਾਲਾਨਾ ਨਾਟਕ ਲਿਖਣ ਮੁਕਾਬਲੇ ਵਿਚ ਇਸ ਦੇ ਰੇਡੀਓ ਨਾਟਕ ‘ਇਸ਼ਤਿਹਾਰ’ ਨੂੰ ਸੂਚਨਾ ਤੇ ਪ੍ਰਸਾਰਣ ਵਿਭਾਗ ਵਲੋਂ ਨੈਸ਼ਨਲ ਐਵਾਰਡ ਦਿੱਤਾ ਜਾ ਚੁੱਕਾ ਹੈ। 2010 ਵਿਚ ਇਸ ਨੇ ਸ਼ਹੀਦ ਬਾਬਾ ਬੂਝਾ ਸਿੰਘ ਦੇ ਜੀਵਨ ਦੇ ਆਧਾਰ ’ਤੇ ਇਕ ਫੀਚਰ ਫਿਲਮ ‘ਬਾਬਾ ਇਨਕਲਾਬ ਸਿੰਘ’ ਬਣਾਉਣ ਲਈ ਮਹੂਰਤ ਕੀਤਾ ਸੀ। ਸਕਰਿਪਟ ਲਿਖਣ ਦੇ ਨਾ਼ਲ-ਨਾਲ਼ ਫ਼ਿਲਮ ਦੇ ਡਾਇਰੈਕਸ਼ਨ ਦੀ ਜ਼ਿੰਮੇਵਾਰੀ ਵੀ ਇਸੇ ਨੂੰ ਸੌਂਪੀ ਗਈ ਸੀ। ਹੁਣ ਤਾਂ ਉਹ 'ਤੇਰੀ ਫ਼ਿਲਮ' ਨਾਂ ਦੀ ਇਕ ਹਿੰਦੁਸਤਾਨੀ ਸ਼ਾਰਟ ਫ਼ਿਲਮ ਬਣਾ ਕੇ ਤੇ ਟੋਰਾਂਟੋ ਦੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਰਿਲੀਜ਼ ਕਰ ਕੇ, ਵੱਡੇ-ਵੱਡੇ ਫ਼ਿਲਮਸਾਜ਼ਾਂ ਦੀ ਹਾਜ਼ਰੀ ਵਿਚ ਆਪਣੀ ਲਿਖਣ ਤੇ ਨਿਰਦੇਸ਼ਨ ਕਲਾ ਦੇ ਜਲਵੇ ਦਿਖਾ ਚੁੱਕਾ ਹੈ। ਹਾਲ ਹੀ ਵਿਚ ਉਹ ਇਕ ਕਾਮੇਡੀ ਫ਼ਿਲਮ ‘ਇਸ਼ਕ ਦੀ ਨਵੀਓਂ ਨਵੀਂ ਬਹਾਰ’ ਦੀ ਕਹਾਣੀ ਤੇ ਪਟਕਥਾ ਲਿਖ ਹਟਿਆ ਹੈ। ਇਸ ਦਾ ਜੇਬੀ ਫੋਨ ਨੰਬਰ : 001-778-378-9669 ਹੈ ਅਤੇ ਈ-ਮੇਲ ਸਿਰਨਾਵਾਂ bababax@gmail.com ਹੈ।

ਕੁਦਰਤੀਆਂ

ਕੁਦਰਤੀਆਂ
ਕੁਦਰਤ ਏਦਾਂ ਕਰ ਸਕਦੀ ਜੇ ਕੁਦਰਤੀਆਂ, ਆਪਾਂ ਵੀ ਕਰ ਸਕਦੇ ਹਾਂ ‘ਬਖ਼ਸ਼ਿੰਦਰੀਆਂ’

ਕੋਈ ਉਸਤਾਦ ਦੱਸੇਗਾ ਕਿ ਇਨ੍ਹਾਂ ਲਹਿਰਾਂ ਦਾ ਛੰਦ ਕਿਹੜਾ ਹੈ, ਬਹਿਰ ਕਿਹੜੀ ਹੈ

ਇਕ ਨਜ਼ਰ ਇੱਧਰ ਵੀ ਹਜ਼ੂਰ !