ਗ਼ਜ਼ਲ
ਚਿਹਰੇ ਤੋਂ ਸਰਕਾਇਆ ਹੀ ਸੀ, ਉਸ ਨੇ ਰਤਾ ਨਕਾਬ ਬਾਬਿਓ।
ਖਾਲੀ ਹੋਏ ਪਿਆਲਿਆਂ ਅੰਦਰ, ਭਰ ਗਈ ਫੇਰ ਸ਼ਰਾਬ ਬਾਬਿਓ।
ਧਰਤੀ ਜਾਪੇ ਭੀੜੀ-ਭੀੜੀ, ਅੰਬਰ ਜਾਪੇ ਨੀਵਾਂ-ਨੀਵਾਂ,
ਸਮਝ ਲਓ ਫਿਰ ਆ ਚੱਲਿਆ ਏ, ਥੋਡੇ ਉੱਤੇ ਸ਼ਬਾਬ ਬਾਬਿਓ।
ਸਿਖ਼ਰ ਦੁਪਹਿਰੇ ਖੁਸ਼ਕ ਬੀਤ
ਗਏ, ਨੀਰਸ ਹੋਈਆਂ ਸ਼ਾਮਾਂ,
ਕੋਈ ਇਲਾਹੀ ਰਸ ਬਰਸਾਓ, ਛੇੜੋ ਰਾਗ-ਰਬਾਬ ਬਾਬਿਓ।
ਇਸ ਧਰਤੀ ’ਤੇ ਆਏ ਹੋ, ਤਾਂ
ਰੀਤ ਨਿਭਾਓ ਏਥੋਂ ਦੀ,
ਹੱਕ-ਸੱਚ ਦੇ ਨਾਅਰੇ ਲਾ ਕੇ,
ਹੋਣਾ ਤੁਸੀਂ ਖਰਾਬ ਬਾਬਿਓ।
ਸੁਰ ਆਇਆ, ਸੰਗੀਤ ਆ ਗਿਆ, ਕਈ
ਸੁਨੱਖੇ ਚਿਹਰੇ ਆਏ,
ਹੁਣ ਅੰਗਾਂ ਵਿਚ ਨਾਚ ਕਰਨਗੇ,
ਬੋਤਲ ਅਤੇ ਕਬਾਬ ਬਾਬਿਓ।
ਸਤਰੰਗੀ ਜਿਹੀ ਸ਼ੋਖ਼ ਸ਼ਰਾਰਤ,
ਸ਼ਾਇਰੀ ਕਰਦੀ ਆਈ ,
ਇਸ ਰੰਗ ਬਿਨ ਬਦਰੰਗਾ ਸੀ,
ਰੰਗਾਂ ਦਾ ਤਾਲਾਬ ਬਾਬਿਓ।
No comments:
Post a Comment